Surprise Me!

ਖੰਨਾ 'ਚ ਨਕਲੀ ਇਨਕਮ ਟੈਕਸ ਅਧਿਕਾਰੀ ਬਣਕੇ 25 ਲੱਖ ਰੁਪਏ ਲੁੱਟ ਹੋਏ ਫਰਾਰ |OneIndia Punjabi

2022-09-06 0 Dailymotion

ਜੇਕਰ ਤੁਸੀਂ ਹਿੰਦੀ ਫਿਲਮ ਸਪੈਸ਼ਲ 26 ਦੇਖੀ ਹੈ ਤਾਂ ਤੁਹਾਨੂੰ ਇਹ ਖਬਰ ਜਾਣੀ ਪਹਿਚਾਣੀ ਹੀ ਲੱਗੇਗੀ I ਖੰਨਾ ਦੇ ਪਿੰਡ ਰੋਹਣੋ ਖੁਰਦ ਵਿੱਚ ਇੱਕ ਘਰ ਵਿੱਚ ਲੁਟੇਰੇ ਉਸੇ ਫ਼ਿਲਮੀ ਸਟਾਇਲ 'ਚ ਨਕਲੀ ਇਨਕਮ ਟੈਕਸ ਅਧਿਕਾਰੀ ਬਣਕੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਿਤ ਪਰਿਵਾਰ ਨੇ ਦੱਸਿਆ ਕਿ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਆਏ ਚਾਰ ਵਿਅਕਤੀਆਂ ਕੋਲ 2 ਪਿਸਤੌਲ ਵੀ ਸਨ ਅਤੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਕਰ ਦਿੱਤਾ। ਉਹਨਾਂ ਨੇ ਘਰ ਦੇ ਸਾਰੇ ਸਮਾਨ ਦੀ ਤਲਾਸ਼ੀ ਲਈ ਅਤੇ 25 ਲੱਖ ਦੀ ਰਕਮ ਜਿਹੜੀ ਸੱਜਣ ਸਿੰਘ ਨੇ ਜਮੀਨ ਖਰੀਦਣ ਵਾਸਤੇ ਘਰ ਰੱਖੀ ਹੋਈ ਸੀ, ਲੈਕੇ ਫਰਾਰ ਹੋ ਗਏ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ CCTV ਦੀਆਂ ਤਸਵੀਰਾਂ ਦੇ ਅਧਾਰ 'ਤੇ ਕਾਰਵਾਈ ਆਰੰਭ ਕਰ ਦਿੱਤੀ ਹੈ।